Monday, September 12, 2011

ਸੋਚਾਂ ਵਿੱਚੋਂ ਤੈਨੂੰ ਕੱਢਣੇ....

*ਪਿੰਗਲ ਦੇ ਛੰਦ 'ਚ ਲਿਖੀ ਵੱਖਰੇ ਮੁਹਾਂਦਰੇ ਵਾਲ਼ੀ ਇੱਕ ਗ਼ਜ਼ਲ*
ਸੋਚਾਂ ਵਿੱਚੋਂ ਤੈਨੂੰ ਕੱਢਣੇ ਦੀ ਸੋਚ, ਸੋਚ-ਸੋਚ।

ਲੋਚਾ ਮੇਲ਼ ਦੀ ਵਧਾ ਲਈ ਭੁੱਲਣੇ ਦਾ ਲੋਚ-ਲੋਚ।


ਕਿਤੇ ਆਤਮਾ ਦੀ ਮੈਲ਼ ਵੱਲ ਪੈ ਜੇ ਨਾ ਧਿਆਨ

ਪੋਚੇ ਕਾਲੇ-ਕਾਰਿਆਂ 'ਤੇ ਪਾਈਏ ਮੁੱਖ ਪੋਚ-ਪੋਚ।


ਲੇਖਾਂ ਵਿੱਚ ਲਿਖਿਆ ਕੀ ਸਾਥੋਂ ਪਾ ਨਾ ਹੋਇਆ ਭੇਤ,

ਬੋਚੇ ਫੇਰ ਵੀ ਦੁੱਖਾਂ ਨੇ ਭਾਵੇਂ ਤੁਰੇ ਬੋਚ-ਬੋਚ।


ਕੀਤਾ ਤੇਰਿਆਂ ਗ਼ਮਾਂ ਨੇ ਤੇਰੇ ਜਿਹਾ ਹੀ ਵਿਹਾਰ

ਨੋਚ ਖਾ ਲਿਆ ਏ ਦਿਲ ਕਾਵਾਂ ਵਾਂਗ ਨੋਚ-ਨੋਚ।


ਕਿੱਦਾਂ ਲੈਣੀ ਹਮਦਰਦੀ ਇਹ ਸਿੱਖੋ ਢਕਵੰਜ,

ਮੋਚ ਆਵੇ ਜਾਂ ਨਾ ਆਵੇ ਪਿੱਟੋ ਮੋਚ ਮੋਚ-ਮੋਚ।






2 comments:

ਤਨਦੀਪ 'ਤਮੰਨਾ' said...

ਕਿੱਦਾਂ ਲੈਣੀ ਹਮਦਰਦੀ ਇਹ ਸਿੱਖੋ ਢਕਵੰਜ
ਮੋਚ ਆਵੇ ਜਾਂ ਨਾ ਆਵੇ ਪਿੱਟੋ ਮੋਚ-ਮੋਚ।
---
ਹਾ ਹਾ ਹਾ...ਗ਼ਾਫ਼ਿਲ ਸਾਹਿਬ...ਬਹੁਤ ਹੀ ਖ਼ੂਬ ਗ਼ਜ਼ਲ..ਤਨਜ਼ ਕਮਾਲ ਦਾ ਏ..ਮੁਬਾਰਕਾਂ। ਕੁਝ ਮਹੀਨੇ ਪਹਿਲਾਂ ਮੈਨੂੰ ਆਪਣੇ ਪੈਰ 'ਚ ਆਈ ਮੋਚ ਯਾਦ ਆ ਗਈ...lol :)..ਅਦਬ ਸਹਿਤ..ਤਨਦੀਪ

Surinder Kamboj said...

ਬਹੁਤ ਖੂਬ ਗ਼ਾਫਿਲ ਸਾਹਿਬ ਜੀ,,,,,
ਫੇਸਬੁੱਕ ਤੇ ਵੀ ਪੜੀ ਸੀ ਇਹ ਗ਼ਜ਼ਲ ਬੜੀ ਵਧੀਆ ਲੱਗੀ ।