Monday, September 12, 2011

ਮੇਰੀ ਕੰਧ 'ਤੇ ਤੇਰੀ.........

**** ਇੱਕ ਫ਼ੇਸਬੁੱਕੀ ਗ਼ਜ਼ਲ*****
ਮੇਰੀ ਕੰਧ 'ਤੇ ਤੇਰੀ ਫੋਟੋ ਕਿਉਂ ਚਿਪਕਾਈ।
ਅਪਣੀ ਕੰਧ ਕਿਰਾਏ ਤੇ ਦਿੱਤੀ ਹੈ ਭਾਈ ?

ਫੇਸਬੁੱਕ ਨੇ ਕੈਸੀ ਜਾਦੂ ਛੜੀ ਘੁਮਾਈ।
ਬੀਬੇ ਰਾਣੇ ਬੰਦੇ ਹੋਏ ਫਿਰਨ ਸ਼ੁਦਾਈ।

ਅੱਧੇ ਇਸਦਾ ਦੁਰਉਪਯੋਗ ਨੇ ਖੁਲ੍ਹ ਕੇ ਕਰਦੇ
ਅੱਧਿਆਂ ਨੂੰ ਤਾਂ ਫੇਸਬੁੱਕ ਦੀ ਸਮਝ ਨਾ ਆਈ।

ਟੈਗ ਕਰੀਂ ਨਾ ਬੇਸ਼ਕ ਫਿਰ ਵੀ ਪੜ੍ਹ ਲੈਣੀ ਮੈਂ
ਅਪਣੀ ਵਾਲ ਤੇ ਜਿਸ ਦਿਨ ਵੀ ਤੂੰ ਗ਼ਜ਼ਲ ਲਗਾਈ।

ਇੱਕ ਕੁੜੀ ਦੀ ਹੈਲੋ 'ਤੇ ਅਣਗਿਣਤ ਕੁਮੈਂਟ ਨੇ
ਸਾਡੀ ਪੋਸਟ ਇੱਕ ਕਲਿੱਕ ਨੂੰ ਵੀ ਤਿਰਹਾਈ।

ਬਹੁਤੇ ਮਿੱਤਰ ਮਿੱਤਰਤਾ ਕਰ ਤਾਂ ਲੈਂਦੇ ਨੇ
ਮੈਂ ਕੀ ਲਿਖਦਾਂ ਪੜ੍ਹਦਾਂ ਇਹਦੀ ਸਾਰ ਨਾ ਕਾਈ ।

ਆਹ ਕੀ ਹੋਇਆ 'ਗ਼ਾਫ਼ਿਲ' ਕੰਧ ਲਬੇੜ ਗਿਆ ਕੋਈ ?
ਦੋ ਦਿਨ ਪਹਿਲਾਂ ਹੀ ਕੀਤੀ ਸੀ ਸਾਫ਼ –ਸਫ਼ਾਈ।

8 comments:

AMRIK GHAFIL said...

Test Comment.

ਤਨਦੀਪ 'ਤਮੰਨਾ' said...

ਟੈਗ ਕਰੀਂ ਨਾ ਬੇਸ਼ਕ ਫਿਰ ਵੀ ਪੜ੍ਹ ਲੈਣੀ ਮੈਂ
ਅਪਣੀ ਵਾਲ 'ਤੇ ਜਿਸ ਦਿਨ ਵੀ ਤੂੰ ਗ਼ਜ਼ਲ ਲਗਾਈ।
:)
ਹਾ ਹਾ ਹਾ....ਗ਼ਾਫ਼ਿਲ ਸਾਹਿਬ..ਇਹਨਾਂ ਦੋਵਾਂ ਗ਼ਜ਼ਲਾਂ ਨਾਲ਼ ਫੇਸਬੁੱਕ ਦੀਆਂ ਬੜੀਆਂ ਯਾਦਾਂ ਜੁੜੀਆਂ ਨੇ...:)ਪਰ ਏਥੇ ਕੋਈ ਕੰਧ ਲਬੇੜਨ ਨਹੀਂ ਆਵੇਗਾ...ਬਲੌਗ ਦੀ ਇਹੀ ਮੌਜ ਹੈ..:) ਏਥੇ ਆਪਣੀ ਕੰਧ ਆਪਣੀ ਹੈ...ਬਸ ਮਨਮਰਜ਼ੀ ਦੀ ਚਿਤਰਕਾਰੀ ਨਾਲ਼ ਸ਼ਿੰਗਾਰੋ...
ਅਦਬ ਸਹਿਤ
ਤਨਦੀਪ

HARVINDER DHALIWAL said...

ਟੈਗ ਕਰੀਂ ਨਾ ਬੇਸ਼ਕ ਫਿਰ ਵੀ ਪੜ੍ਹ ਲੈਣੀ ਮੈਂ
ਅਪਣੀ ਵਾਲ 'ਤੇ ਜਿਸ ਦਿਨ ਵੀ ਤੂੰ ਗ਼ਜ਼ਲ ਲਗਾਈ।
wah ji wah....bahut khoob....!!!

Gurpreet Matharu said...

kya baat hai ustad ji!!

NEERAV said...

k

NEERAV said...

bhut ache sir ji.....

NEERAV said...

k

NEERAV said...

nice......