Monday, September 12, 2011

ਸਰਾਪੀ ਰਾਤ ਮੁੱਕੇ....

ਗ਼ਜ਼ਲ
ਸਰਾਪੀ ਰਾਤ ਮੁੱਕੇ ਸੁਬਹਾ ਦਾ ਮੰਜ਼ਰ ਨਜ਼ਰ ਆਵੇ ।
ਕਦੇ ਅਖ਼ਬਾਰ ਵਿੱਚ ਸੁਖ-ਸਾਂਦ ਵਾਲੀ ਵੀ ਖ਼ਬਰ ਆਵੇ ।

ਕਿਰਨ ਆਸ਼ਾ ਦੀ ਚਮਕੇ ਜਾਂ ਕੋਈ ਉੱਮੀਦ ਬਰ ਆਵੇ ।
ਜੇ ਦੁਨੀਆ ਖ਼ਾਬ ਹੈ ਤਾਂ, ਖ਼ਾਬ ਕੁੱਝ ਬਿਹਤਰ ਨਜ਼ਰ ਆਵੇ।

ਇਹ ਕੇਹਾ ਵਹਿਮ ਹੈ ਜੋ ਕਰ ਗਿਆ ਏ ਘਰ ਦਿਲਾਂ ਅੰਦਰ,
ਅਸਾਨੂੰ ਬਸਤੀਆਂ ਤੋਂ, ਘਰ ਤੋਂ , ਹਮਸਾਇਆਂ ਤੋਂ ਡਰ ਆਵੇ ।

ਇਹ ਦਸਤਾਰਾਂ, ਇਮਾਮੇ, ਤੁੱਰੇ, ਟੋਪੀ ਮਹਿਜ਼ ਕੱਪੜਾ ਹੈ,
ਜੇ ਇਹਨਾਂ ਵਾਸਤੇ ਨਾ ਕੋਈ ਗ਼ੈਰਤਮੰਦ ਸਰ ਆਵੇ ।

ਇਹ ਲੋਕੀ ਤਾਂ, “ਖੜਾਵਾਂ-ਰਾਜ ” ਦੇ ਆਦੀ ਨੇ ਐ ‘ਗ਼ਾਫ਼ਿਲ ’
ਇਨਾਂ ਨੂੰ ਕੀ ਜੋ ਸੱਚ ਬਨਵਾਸ ਕੱਟੇ ਜਾਂ ਕਿ ਘਰ ਆਵੇ।

2 comments:

renu said...

ਇਹ ਲੋਕੀ ਤਾਂ, “ਖੜਾਵਾਂ-ਰਾਜ ” ਦੇ ਆਦੀ ਨੇ ਐ ‘ਗ਼ਾਫ਼ਿਲ ’
ਇਨਾਂ ਨੂੰ ਕੀ ਜੋ ਸੱਚ ਬਨਵਾਸ ਕੱਟੇ ਜਾਂ ਕਿ ਘਰ ਆਵੇ।

ਸੋਚਣ ਵਾਲੀ ਗੱਲ ਹੈ

Dharminder Sekhon said...

ਸਰਾਪੀ ਰਾਤ ਮੁੱਕੇ ਸੁਬਹਾ ਦਾ ਮੰਜ਼ਰ ਨਜ਼ਰ ਆਵੇ ।
ਕਦੇ ਅਖ਼ਬਾਰ ਵਿੱਚ ਸੁਖ-ਸਾਂਦ ਵਾਲੀ ਵੀ ਖ਼ਬਰ ਆਵੇ ।

ਕਿਰਨ ਆਸ਼ਾ ਦੀ ਚਮਕੇ ਜਾਂ ਕੋਈ ਉੱਮੀਦ ਬਰ ਆਵੇ ।
ਜੇ ਦੁਨੀਆ ਖ਼ਾਬ ਹੈ ਤਾਂ, ਖ਼ਾਬ ਕੁੱਝ ਬਿਹਤਰ ਨਜ਼ਰ ਆਵੇ।
.....
ਬਹੁਤ ਖੁਸ਼ੀ ਹੋਈ ਗਾਫਿਲ ਸਾਹਿਬ... ਇੱਕ ਥਾਂ ਤੁਹਾਡੀਆਂ ਕਈ ਗਜ਼ਲਾਂ ਪੜਣ ਨੂੰ ਮਿਲੀਆਂ... ਬਹੁਤ ਖੂਬ! ਬਹਿਤਰ ਰਚਨਾਵਾਂ ਨੇ....ਮੁਬਰਕਾਂ ਕਬੂਲ ਕਰਨਾ... - ਧਰਮਿੰਦਰ ਸੇਖੋਂ